top of page

ਗਠੀਆ (ਆਰਥਰਾਈਟਿਸ) ਕੀ ਹੈ? ਗਠੀਏ ਦੇ ਕੀ ਲੱਛਣ ਹਨ ਅਤੇ ਗਠੀਏ ਹੋਣ ਦਾ ਕਿਸ ਨੂੰ ਖ਼ਤਰਾ ਹੈ?

ਗਠੀਆ ਇੱਕ ਖਾਸ ਇਕੱਲੀ ਬਿਮਾਰੀ ਨਹੀਂ ਹੈ, ਪਰ ਜੋੜਾਂ ਦੇ ਰੋਗਾਂ ਦਾ ਇੱਕ ਗਰੁੱਪ ਹੈ, ਜਿਸ ਵਿੱਚ ਜੋੜਾਂ ਦੀ ਸੋਜ਼ਸ਼, ਜਲੂਣ, ਦਰਦ, ਅਤੇ ਅਕੜੇ ਹੋਏ ਜੋੜਾਂ ਸ਼ਾਮਲ ਹਨ.

ਜੇ ਗਠੀਆ ਨੂੰ ਧਿਆਨ ਨਾ ਦਿੱਤਾ ਜਾਵੇ, ਫਿਰ ਜੋੜਾਂ ਦੇ ਗੰਭੀਰ ਨੁਕਸਾਨ ਅਤੇ ਅਪਾਹਜਤਾ ਦਾ ਕਾਰਨ ਹੋ ਸਕਦਾ ਹਨ.

 

ਗਠੀਆ ਦੇ ਦੋ ਮੁੱਖ ਗਰੁੱਪ ਹਨ:

  1. ਇੰਨਫਲੈਮਾਟੋਰੀ ਆਰਥਰਾਈਟਿਸ (ਸੋਜ਼ਸ਼ ਵਾਲਾ ਗਠੀਆ)

  2. ਔਸਟਾਈਓਆਰਥਰਾਈਟਿਸ (ਘਸੇ ਹੋਏ ਜੋੜ).

 

ਜੋੜਾਂ ਦੀ ਸੋਜ਼ਸ਼, ਜੋੜਾਂ ਵਿੱਚ ਦਰਦ, ਅਕੜਤਾ ਸਭ ਗਠੀਏ ਦੇ ਲੱਛਣ ਹਨ.

 

ਉਮਰ ਦੇ ਨਾਲ ਗਠੀਆ ਹੋਣ ਦਾ ਖਤਰਾ ਵਧ ਜਾਂਦਾ ਹੈ, ਗਠੀਆ ਜ਼ਿਆਦਾ ਤਰ ਔਰਤਾਂ ਨੂੰ ਹੁੰਦਾ ਹੈ, ਅਤੇ ਮੋਟਾਪੇ ਨਾਲ ਵੀ ਗਠੀਆ ਹੋਣ ਦਾ ਖਤਰਾ ਵਧ ਵਧਦਾ ਹੈ. ਜੇ ਤੁਹਾਡੇ ਪਰਿਵਾਰ ਵਿਚ (ਮਾਤਾ-ਪਿਤਾ, ਦਾਦਾ-ਦਾਦੀ, ਜਾਂ ਭੈਣ-ਭਰਾ) ਕਿਸੇ ਨੂੰ ਗਠੀਆ ਹੈ, ਤੁਹਾਡੀ ਗਠੀਆ ਹੋਣ ਦਾ ਖਤਰਾ ਵਧ ਜਾਂਦਾ ਹੈ.

ਜੋੜਾਂ ਦੇ ਸੱਟ ਨਾਲ ਗਠੀਆ ਹੋਣ ਦੀ ਸੰਭਾਵਨਾ ਨੂੰ ਵਧਾ ਸਕਦਾ ਹੈ.

bottom of page