ਡਾਇਬੀਟੀਜ਼ ਕੀ ਹੈ? ਡਾਇਬਟੀਜ਼ ਦੇ ਲੱਛਣ ਕੀ ਹਨ? ਟਾਈਪ 1 ਅਤੇ ਟਾਈਪ 2 ਵਿਚ ਕੀ ਫਰਕ ਹੈ?
ਅਕਸਰ ਅਸੀਂ ਸੁਣਦੇ ਹਾਂ ਕਿ ਪੰਜਾਬੀ ਭਾਈਚਾਰੇ ਵਿੱਚ ਡਾਇਬੀਟੀਜ਼ ਇੱਕ ਵੱਡੀ ਸਮੱਸਿਆ ਹੈ, ਪਰ ਡਾਇਬਟੀਜ਼ ਕੀ ਹੈ?
ਸਾਊਥ ਏਸ਼ੀਅਨ ਭਾਈਚਾਰੇ ਦੇ ਹੋਣ ਕਰਕੇ, ਡਾਇਬੀਟੀਜ਼ ਹੋਣ ਦਾ ਸੰਭਾਵਨਾ ਪੰਜਾਬੀ ਲੋਕਾਂ ਵਿੱਚ ਜ਼ਿਆਦਾ ਹੈ. ਜੇ ਡਾਇਬੀਟੀਜ਼ ਤੁਹਾਡੇ ਪਰਿਵਾਰ (ਖੂਨ ਦੇ ਰਿਸ਼ਤੇਦਾਰ) ਭਰਾ, ਭੈਣ, ਜਾਂ ਮਾਪਿਆਂ ਨੂੰ ਹੈ ਡਾਇਬੀਟੀਜ਼ ਹੋਣ ਦਾ ਸੰਭਾਵਨਾ ਵਧ ਜਾਂਦੀ ਹੈ. ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੇਸਟ੍ਰੋਲ ਸ਼ੱਕਰ ਰੋਗ ਦਾ ਖਤਰਾ ਵਧਾ ਦਿੰਦੇ ਹਨ.
ਜਦੋਂ ਤੁਹਾਨੂੰ ਡਾਇਬੀਟੀਜ਼ ਹੁੰਦਾ ਹੈ, ਤੁਹਾਡਾ ਸਰੀਰ ਸਹੀ ਤਰੀਕੇ ਨਾਲ ਭੋਜਨ ਦੀ ਵਰਤੋਂ ਨਹੀਂ ਕਰ ਸਕਦਾ, ਅਤੇ ਇਸ ਕਰਕੇ ਤੁਹਾਡੇ ਬਲੱਡ ਸ਼ੂਗਰ ਵਿਚ ਵਾਧਾ ਹੁੰਦਾ ਹੈ. ਇੱਕ ਤੰਦਰੁਸਤ ਸਰੀਰ ਵਿੱਚ ਜਦੋਂ ਤੁਸੀਂ ਖਾਣਾ ਖਾਂਦੇ ਹੋ, ਭੋਜਨ ਨੂੰ ਤੋੜ ਕੇ, ਸ਼ੂਗਰ (ਗਲੂਕੋਜ਼) ਵਿੱਚ ਬਦਲ ਦਿੱਤਾ ਜਾਂਦਾ ਹੈ. ਇਹ ਸ਼ੂਗਰ ਸਰੀਰ ਦੇ ਸੈੱਲਾਂ ਦੁਆਰਾ ਵਰਤੀ ਜਾਂਦੀ ਹੈ. ਸੈੱਲਾਂ ਨੂੰ ਗਲੂਕੋਜ਼ ਦਾ ਇਸਤੇਮਾਲ ਕਰਨ ਲਈ, ਇੱਕ ਹਾਰਮੋਨ ਦੀ ਲੋੜ ਹੁੰਦੀ ਹੈ. ਇਹ ਹਾਰਮੋਨ ਦਾ ਨਾਮ ਇਨਸੁਲਿਨ ਹੈ. ਬਲੱਡ ਸ਼ੂਗਰ ਅਤੇ ਡਾਇਬੀਟੀਜ਼ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦੇ ਹੈ ਜਦੋਂ ਸਰੀਰ ਇਨਸੁਲਿਨ ਨਹੀਂ ਬਣਾਉਂਦਾ ਜਾਂ ਲੋੜ ਤੋਂ ਘੱਟ ਇਨਸੁਲਿਨ ਬਣਾਉਂਦਾ, ਜਾਂ ਫਿਰ ਜਦੋਂ ਇਨਸੁਲਿਨ ਸਹੀ ਢੰਗ ਨਾਲ ਕੰਮ ਨਹੀਂ ਕਰਦਾ. ਇਸ ਵਜ੍ਹਾ ਕਰਕੇ, ਸੈੱਲ ਗੁਲੂਕੋਜ਼ ਨਹੀਂ ਲੈਂਦੇ ਅਤੇ ਖੂਨ ਵਿੱਚ ਬਹੁਤ ਜ਼ਿਆਦਾ ਗੁਲੂਕੋਜ਼ ਇਕੱਠੀ ਹੋ ਜਾਂਦੀ ਹੈ.
ਡਾਇਬੀਟੀਜ਼ ਦੇ ਕਈ ਲੱਛਣ ਹਨ ਜਿਵੇਂ:
-
ਬਹੁਤ ਪਿਆਸ ਮਹਿਸੂਸ ਕਰਨੀ
-
ਬਾਰ ਬਾਰ ਪਿਸ਼ਾਬ ਆਉਣਾ
-
ਥਕਾਵਟ ਮਹਿਸੂਸ ਕਰਨੀ
-
ਨਜ਼ਰ ਧੁੰਦਲੀ ਹੋਣੀ
-
ਭਾਰ ਵਿਚ ਅਚਾਨਕ ਤਬਦੀਲੀ (ਵਾਧਾ ਜਾਂ ਘਾਟਾ)
-
ਖਾਣ ਤੋਂ ਬਾਅਦ ਵੀ ਭੁੱਖ
-
ਚਮੜੀ, ਪਿਸ਼ਾਬ ਨਾਲੀ ਜਾਂ ਮਸੂੜਿਆਂ ਵਿੱਚ ਇਨਫੈਕਸ਼ਨ
-
ਕੱਟੇ ਥਾਂ `ਤੇ ਜ਼ਖਮ ਹੌਲੀ-ਹੌਲੀ ਭਰਨੇ
-
ਪੈਰਾਂ ਵਿੱਚ ਦਰਦ ਜਾਂ ਜਲਣ
ਟਾਈਪ 1 ਡਾਈਬੀਟੀਜ਼ ਵਿਚ ਪੈਨਕ੍ਰੀਅਸ ਇਨਸੁਲਿਨ ਬਣਾਉਣਾ ਬੰਦ ਕਰਿਦਿੰਦਾ ਹੈ. ਟਾਈਪ 1 ਡਾਈਬੀਟੀਜ਼ ਆਮ ਤੌਰ 'ਤੇ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਹੁੰਦਾ ਹੈ. ਟਾਈਪ 1 ਡਾਈਬੀਟੀਜ਼ ਲਗਭਗ 10% ਡਾਇਬਟੀਜ਼ ਦੇ ਮਰੀਜ਼ਾ ਨੂੰ ਹੁੰਦਾ ਹੈ. ਟਾਈਪ 1 ਡਾਈਬੀਟੀਜ਼ ਵਿੱਚ, ਤੁਸੀਂ ਅਕਸਰ ਡਾਇਬਟੀਜ਼ ਦੇ ਲੱਛਣਾਂ ਨੂੰ ਵੇਖਦੇ ਹੋਵੋਗੇ. ਟਾਈਪ 2 ਡਾਈਬੀਟੀਜ਼ ਉਦੋਂ ਵਾਪਰਦਾ ਹੈ ਜਦੋਂ ਸਰੀਰ ਲੋੜ ਤੋਂ ਘੱਟ ਇਨਸੁਲਿਨ ਬਣਾਉਂਦਾ ਹੈ ਜਾਂ ਜਦੋਂ ਇਨਸੁਲਿਨ ਸਹੀ ਢੰਗ ਨਾਲ ਵਰਤੀ ਨਹੀਂ ਜਾਂਦੀ. ਟਾਈਪ 2 ਡਾਇਬਟੀਜ਼ ਲਗਪਗ 90% ਡਾਇਬਟੀਜ਼ ਮਰੀਜ਼ਾਂ ਵਿੱਚ ਵਾਪਰਦੀ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਹੁੰਦੇ ਹਨ. ਇਹ ਆਮ ਤੌਰ ਤੇ ਜ਼ਿਆਦਾ ਭਾਰ ਵਾਲੇ ਲੋਕਾਂ ਵਿੱਚ ਹੁੰਦਾ ਹੈ ਅਤੇ ਨਾ ਤੰਦਰੁਸਤ ਜੀਵਨਸ਼ੈਲੀ ਜੀਣ ਕਾਰਨ ਹੋ ਸਕਦਾ ਹੈ. ਇਹ ਜ਼ਰੂਰੀ ਨਹੀਂ ਹੈ ਕਿ ਟਾਈਪ 2 ਡਾਇਬਟੀਜ਼ ਮਰੀਜ਼ ਡਾਇਬੀਟੀਜ਼ ਦੇ ਲੱਛਣ ਵੇਖਣਗੇ.
ਡਾਇਬੀਟੀਜ਼ ਨੂੰ ਕੰਟਰੋਲ ਕਰਨ ਅਤੇ ਸਿਹਤਮੰਦ ਰਹਿਣ ਲਈ ਤੁਹਾਨੂੰ ਵਾਰ-ਵਾਰ ਆਪਣੇ ਬਲੱਡ ਸ਼ੂਗਰ ਨੂੰ ਟੈਸਟ ਕਰਨ ਦੀ ਲੋੜ ਹੋਵੇਗੀ ਅਤੇ ਲੋੜ ਅਨੁਸਾਰ ਇਨਸੁਲਿਨ ਦੇ ਟੀਕੇ ਲਗਾਓਣ ਦੀ ਜ਼ਰੂਰਤ ਹੋਏਗੀ. ਬਲੱਡ ਸ਼ੂਗਰ ‘ਚ ਧਿਆਨ ਰੱਖਣ ਦੇ ਨਾਲ-ਨਾਲ, ਤੁਹਾਨੂੰ ਸਿਹਤਮੰਦ ਖਾਣਾ ਖਾਣ ਦੀ ਲੋੜ ਪਵੇਗੀ ਅਤੇ ਤੁਹਾਨੂੰ ਕਸਰਤ ਕਰਨੀ ਚਾਹੀਦੀ ਹੈ. ਵੱਧ ਭਾਰ ਵਾਲੇ ਲੋਕਾਂ ਲਈ, ਆਪਣਾ ਭਾਰ ਘਟਾਉਣਾ ਡਾਇਬਟੀਜ਼ ਲਈ ਚੰਗਾ ਹੈ.