ਬੁਢਾਪੇ ਵਿੱਚ ਚੰਗੀ ਖੁਰਾਕ
ਬੁਢਾਪੇ ਵਿੱਚ ਸਿਹਤਮੰਦ ਖਾਣਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੈ.
ਸਿਹਤਮੰਦ ਭੋਜਨ ਖਾਣ ਨਾਲ ਤੁਹਾਨੂੰ ਤਾਕਤ ਮਿਲਦੀ ਹੈ, ਚੰਗਾ ਭਾਰ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ, ਅਤੇ ਤੁਹਾਨੂੰ ਕੈਂਸਰ, ਸ਼ੂਗਰ, ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਉਮਰ ਦੇ ਹਿਸਾਬ ਨਾਲ ਤੁਹਾਡੀਆਂ ਖੁਰਾਕ ਦੀਆਂ ਲੋੜਾਂ ਬਦਲਦੀਆਂ ਹਨ, ਅਤੇ ਖਾਸ ਬਿਮਾਰੀਆਂ ਜਾਂ ਹਾਲਤਾਂ ਵਿੱਚ ਵਧੇਰੇ ਪ੍ਰੋਟੀਨ ਦੀ ਲੋੜ ਹੋ ਸਕਦੀ ਹੈ.
ਬਜ਼ੁਰਗਾਂ ਨੂੰ ਆਪਣੀਆਂ ਖੁਰਾਕ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਕਈ ਮੁਸ਼ਕਲਾਂ ਆ ਸਕਦੀਆਂ ਹਨ:
-
ਬਜ਼ੁਰਗਾਂ ਨੂੰ ਭੋਜਨ ਚਬਾਉਣ ਅਤੇ ਨਿਗਲਣ ਵਿੱਚ ਮੁਸ਼ਕਲ ਹੋ ਸਕਦੀ ਹੈ
-
ਬਜ਼ੁਰਗ ਖਾਣਾ ਭੁੱਲ ਸਕਦੇ ਹਨ- ਨਾਸ਼ਤਾ ਜਾਂ ਰਾਤ ਦਾ ਖਾਣਾ ਖਾਣਾ ਭੁੱਲ ਸਕਦੇ ਹਨ
-
ਦਵਾਈਆਂ ਤੁਹਾਡੇ ਮੂੰਹ ਨੂੰ ਸੁੱਕਾ ਬਣਾ ਸਕਦੀਆਂ ਹਨ
-
ਦਵਾਈਆਂ ਤੁਹਾਡੀ ਭੁੱਖ ਨੂੰ ਘਟਾ ਸਕਦੀਆਂ ਹਨ
-
ਘਟੀ ਹੋਈ ਗਤੀਸ਼ੀਲਤਾ ਉਹਨਾਂ ਨੂੰ ਭੋਜਨ ਬਣਾਉਣ ਤੋਂ ਰੋਕ ਸਕਦੀ ਹੈ
ਬਜ਼ੁਰਗਾਂ ਨੂੰ ਕਿਹੋ ਜਿਹਾ ਭੋਜਨ ਖਾਣਾ ਚਾਹੀਦਾ ਹੈ?
ਬਜ਼ੁਰਗਾਂ ਨੂੰ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ ਜਿਸ ਵਿੱਚ ਕੈਲੋਰੀ ਘੱਟ ਹੋਵਨ.
-
ਫਲ ਅਤੇ ਸਬਜ਼ੀਆਂ
-
ਹੋਲ ਗਰੇਨ: ਜਿਵੇਂ ਹੋਲ ਵੀਟ ਦੀ ਬਰੈਡ ਜਾਂ ਭੂਰੇ ਚੌਲ
-
ਘੱਟ ਚਰਬੀ ਵਾਲਾ ਦੁੱਧ
-
ਮੱਛੀ, ਲੀਨ (ਪਤਲਾ)ਮੀਟ, ਪੋਲਟਰੀ ਅਤੇ ਅੰਡੇ
-
ਜੰਕ ਫੂਡ ਤੋਂ ਬਚੋ: ਤਲੇ ਹੋਏ ਭੋਜਨ, ਮਿੱਠੇ ਭੋਜਨ ਅਤੇ ਜ਼ਿਆਦਾ ਨਮਕੀਨ ਭੋਜਨ ਤੋਂ ਪਰਹੇਜ਼ ਕਰੋ
-
ਜ਼ਿਆਦਾ ਕੋਲੇਸਟ੍ਰੋਲ ਵਾਲੇ ਭੋਜਨਾਂ ਤੋਂ ਪਰਹੇਜ਼ ਕਰੋ. ਸੈਚੂਰੇਟਿਡ ਅਤੇ ਟ੍ਰਾਂਸ ਫੈਟ ਤੋਂ ਬਚੋ
-
ਕਾਫ਼ੀ ਪਾਣੀ ਪੀਓ: ਕੁਝ ਦਵਾਈਆਂ ਤੁਹਾਡੀ ਪਾਣੀ ਦੀ ਲੋੜ ਨੂੰ ਵਧਾਉਂਦੀਆਂ ਹਨ