ਦਿਲ ਦਾ ਦੌਰਾ ਪੈਣ ਤੇ ਕੀ ਕਰਨਾ ਚਾਹੀਦਾ ਹੈ
ਦਿਲ ਦਾ ਦੌਰਾ ਬਹੁਤ ਗੰਭੀਰ ਅਤੇ ਖ਼ਤਰਨਾਕ ਹੋ ਸਕਦਾ ਹੈ. ਜੇ ਤੁਸੀਂ ਜਾਂ ਕਿਸੇ ਹੋਰ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ ਤਾਂ ਉਹਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮਿਲਣੀ ਚਾਹੀਦੀ ਹੈ.
ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਰਿਹਾ ਹੋਵੇ? ਦਿਲ ਦੇ ਦੌਰੇ ਦੇ ਕਈ ਲੱਛਣ ਹਨ, ਜਿਸ ਤੋਂ ਪਤਾ ਲੱਗ ਸਕਦਾ ਹੈ , ਜੇ ਮਰੀਜ਼ ਨੂੰ ਦਿਲ ਦਾ ਦੌਰਾ ਹੋ ਰਿਹਾ ਹੈ. ਛਾਤੀ ਵਿੱਚ ਦਰਦ ਜਾਂ ਬੇਅਰਾਮੀ-ਛਾਤੀ ਵਿਚ ਦਬਾਅ, ਖਿੱਚ, ਸਾੜ ਜਾਂ ਜਲਣ, ਦਰਦ ਜਾਂ ਭਾਰਾਪਨ ਸਭ ਦਿਲ ਦੇ ਦੌਰੇ ਦੇ ਲੱਛਣ ਹਨ. ਸਰੀਰ ਦੇ ਉੱਪਰਲੇ ਹਿੱਸਿਆਂ ਵਿੱਚ ਦਰਦ- ਜਬਾੜਿਆਂ, ਗਰਦਨ, ਮੋਢਿਆਂ ਅਤੇ ਪਿੱਠ ਵਿੱਚ ਦਰਦ ਜਾਂ ਬੇਅਰਾਮੀ ਦਿਲ ਦੇ ਦੌਰੇ ਦੇ ਨਿਸ਼ਾਨ ਹੋ ਸਕਦਾ ਹਨ. ਪਸੀਨਾ ਆਉਣਾ, ਸਾਹ ਚੜ੍ਹਨਾ, ਦਿਲ ਕੱਚਾ-ਕੱਚਾ ਹੋਣਾ, ਸਿਰ ਹਲਕਾ ਜਿਹਾ ਲੱਗਣਾ ਵੀ ਦਿਲ ਦੇ ਦੌਰੇ ਦੇ ਨਿਸ਼ਾਨ ਹਨ.
ਜੇ ਤੁਸੀਂ ਜਾਂ ਕੋਈ ਹੋਰ ਦਿਲ ਦੇ ਦੌਰੇ ਦੇ ਨਿਸ਼ਾਨੇ ਮਹਿਸੂਸ ਕਰ ਰਹੇ ਹੋ ਤਾਂ,
-
ਤੁਰੰਤ 911 'ਤੇ ਕਾਲ ਕਰੋ
-
ਸਭ ਕੁਝ ਰੋਕ ਕੇ, ਬੈਠੋ ਜਾਂ ਲੇਟ ਜਾਓ, ਜੋ ਵੀ ਸਥਿਤੀ ਸਭ ਤੋਂ ਅਰਾਮਦਾਇਕ ਹੈ
-
ਜੇ ਤੁਸੀਂ ਨਾਈਟਰੋਗਲੀਸਰਨ (Nitroglycerin) ਦੀ ਦਵਾਈ ਲੈਂਦੇ ਹੋ, ਤਾਂ ਤੁਰੰਤ ਇਸ ਨੂੰ ਲੈ ਲਵੋ
-
ਜੇ ਤੁਹਾਨੂੰ ਐੱਸਪਰੀਨ (Aspirin) ਦੀ ਦਵਾਈ ਤੋਂ ਅਲਰਜੀ ਨਹੀਂ ਹੁੰਦੀ, ਤਾਂ ਉਸ ਦੀ ਇੱਕ 325 mg ਦੀ ਗੋਲੀ ਜਾਂ ਦੋ 81 mg ਦੀਆਂ ਗੋਲੀਆਂ ਲੈ ਲਵੋ
-
ਜਦੋਂ ਤੱਕ ਮੈਡੀਕਲ ਸਹਾਇਤਾ ਨਹੀਂ ਮਿਲਦੀ, ਸ਼ਾਂਤ ਰਹੋ
-
ਹਮੇਸ਼ਾ ਆਪਣੀਆਂ ਦਵਾਈਆਂ ਦੀ ਲਿਸਟ ਆਪਣੇ ਨਾਲ ਜਾਂ ਬਟੂਏ ਵਿੱਚ ਰੱਖੋ, ਇਸਦੀ ਲੋੜ ਪਵੇਗੀ ਅਤੇ ਐਮਰਜੈਂਸੀ ਵਿੱਚ ਇਹ ਡਾਕਟਰਾਂ ਲਈ ਬਹੁਤ ਮਦਦਗਾਰ ਹੋ ਸਕਦੀ ਹੈ.